Jump to content

Punjabi/Dictionary/ਅ

From Wikibooks, open books for an open world

come ਮੇਰੇ ਕੋਲ ~ਉ।
ਆਇਆ nanny ਬੱਚੇ ਦੀ ਆਇਆ ਉਸਦਾ ਖੂਬ ਖਿਆਲ ਰੱਖਦੀ ਹੈ।
ਆਇਤ rectangle ਇਹ ਖੇਤ ~ਕਾਰ ਹੈ।
ਅਲਗੋਜ਼ੇ kind of flute
ਅੱਸੂ seventh month of the vernaclar year ਅੱਸੂ ਦੇਸੀ ਸਾਲ ਦਾ ਸੱਤਵਾਂ ਮਹੀਨਾ ਹੈ।
ਆਸ expectation; hope; ਬੀਮਾਰ ਦੇ ਠੀਕ ਹੋ ਜਾਣ ਦੀ ਪੂਰੀ ~ ਹੈ।
ਔਸੀਆਂ wait eagery ਨੌਕਰ ਦੀ ਪਤਨੀ ਉਸਦਾ ਰਾਹ ਦੇਖਦੀ ਅਤੇ ~ ਪਾਉਂਦੀ ਰਹੀ।
ਅਸੀਸ benediction ਬੁਢੀ ਔਰਤ ਨੇ ਬੱਚੇ ਨੂੰ ~ ਦਿੱਤੀ।
ਅਸਹਿ unbearable ਪੁਨੂੰ ਦਾ ਸੱਸੀ ਨੂੰ ਛੱਡ ਜਾਣਾ ਉਸ ਲਈ ਇੱਕ ~ ਘਟਨਾ ਸੀ।
ਆਸ਼ਿਕ lover ~ ਇੱਕ ਦੂਜੇ ਤੋਂ ਮਰ ਮਿਟਦੇ ਹਨ।
ਅੰਸ਼ਿਕ partial ਨਿਯਮਾਂ ਵਿੱਚ ~ ਸੋਧ ਕੀਤੀ ਗਈ ਹੈ।
ਅਸਚਰਜ strange ਉਸਦੇ ਬੋਲਦਿਆਂ ਹੀ ~ ਹਾਲਾਤ ਪੈਦਾ ਹੋ ਗਏ।
ਅਸ਼ਟਾਮ stamp paper ਇਕਰਾਰਨਾਮਾ ~ ਉਪਰ ਲਿਖਿਆ ਗਿਆ।
ਆਸਣ seat ਮਹਿਮਾਨ ਇੱਕ ਉਚੇ ਆਸਣ ਤੇ ਬੈਠ ਗਏ।
ਅਸ਼ਾਂਤ tumultuous or unpeaceful ਸਮੁੰਦਰ ਬਹੁਤ ~ ਸੀ।
ਅਸਤਿਤਵ existence ਦੂਜੇ ਮਹਾਂਯੁਧ ਤੋਂ ਬਾਅਦ ਅੰਗਰੇਜ ਸਾਮਰਾਜ ਦਾ ~ ਹੀ ਖਤਰੇ ਵਿੱਚ ਸੀ।
ਅਸਥੀਆਂ bones of the dead ਹਿੰਦੂ ਆਪਣੇ ਮਰਿਆਂ ਦੀਆਂ ~ ਗੰਗਾ ਵਿੱਚ ਪ੍ਰਵਾਹ ਕਰਦੇ ਹਨ।
ਅਸਥਾਈ temporary or not permanent ਅਸਥਾਈ ਵਿਵਸਥਾ ਨਾਲ ਕੰਮ ਨਹੀਂ ਬਣੇਗਾ।
ਅਸਾਨ easy ਸਾਰੇ ਸਵਾਲ ~ ਸਨ।
ਅਸਫਲ unsuccessful ਅਸਫਲ ਬਾਦਸ਼ਾਹ ~ ਨੇ ਖੁਦਕੁਸ਼ੀ ਕਰ ਲਈ।
ਅਸਰ effect ਇਸ ਘਟਨਾ ਦਾ ਬੱਚੇ ਦੇ ਮਨ ਤੇ ਡੂੰਘਾ ~ ਹੋਇਆ।
ਆਸਾਰ probability ਅੱਜ ਮੀਂਹ ਪੈਂਣ ਦੇ ਆਸਾਰ ਹਨ।
ਆਸਰਾ help ਤੁਸੀ ਆਪ ਮਿਹਨਤ ਕਰੋ ਸਿਰਫ ਕਿਸਮਤ ਦੇ ਆਸਰੇ ਨਾ ਰਹੋ।
ਅਸੂਲ principle ਅਧਿਆਪਕ ਆਪਣੇ ਅਸੂਲਾਂ ਦਾ ਪੱਕਾ ਸੀ।
ਅਸਲਾ ammunition ਸਿਪਾਹੀ ਨੇ ~ ਸੰਭਾਲ ਕੇ ਰੱਖ ਲਿਆ।
ਅਸਲੀ real ਬੁਧ ਦਾ ~ ਨਾਮ ਸਿਧਾਰਥ ਸੀ। also ਅਸਲ ਵਿੱਚ in reality ਅਸਲ ਵਿੱਚ ਬੁਧ ਦਾ ਨਾਮ ਸਿਧਾਰਥ ਸੀ।
ਅਸ਼ਲੀਲ porn or something culturally revolting ਅਜ ਕਲ ~ ਤਸਵੀਰਾਂ ਦਾ ਰੁਝਾਨ ਵੱਧ ਗਿਆ ਹੈ।
ਆਹ 1. sigh ਉਹ ~ ਭਰ ਕਿ ਚੁਪ ਹੋ ਗਿਆ। 2. this ~ ਰੁਖ ਬਹੁਤ ਛਾਂ ਵਾਲਾ ਹੈ।
ਅਹਿਸਾਸ realisation ਉਸਨੇ ਆਪਣੀ ਗਲਤੀ ਦਾ ~ ਕਰ ਲਿਆ।
ਅਹਿਸਾਨ favor or under debt of somebody's generosity ਮੈਂ ਉਸਦੇ ਇਸ ~ ਦਾ ਬਦਲਾ ਨਹੀਂ ਦੇ ਸਕਦਾ।
ਅਹਿੰਸਾ non-violence ਗਾਂਧੀ ਜੀ ਨੇ ~ ਨੂੰ ਆਪਣਾ ਹਥਿਆਰ ਬਣਾ ਕਿ ਆਜਾਦੀ ਦੀ ਲੜਾਈ ਲੜੀ।
ਅਹਾਤਾ a place for keeping animals etc. ~ ਛੋਟਾ ਜੇਹਾ ਹੈ।
ਅਹਿਮ important ਮੇਰੀ ਜਿੰਦਗੀ ਦਾ ਇਹ ਇੱਕ ~ ਫੈਸਲਾ ਸੀ।
ਅਹਿਮਕ fool ਅਹਿਮਕਾਂ ਦੇ ਜੁਟ ਵਿੱਚ ਕੋਈ ਸਿਆਣਾ ਨਹੀਂ ਸੀ।
ਆਹਰ means to keep busy or engaged ਕੰਪਿਊਟਰ ਵਿਹਲੜਾਂ ਲਈ ਚੰਗੀ ~ ਹੈ।
ਅੰਕ digit 8 ਨਾਲੋਂ ਵੱਡਾ ~ ਸਿਰਫ 9 ਹੈ।
ਅੱਕ milk weed ~ ਦੇ ਪੱਤੇ ਬਹੁਤ ਚੌੜੇ ਹੁੰਦੇ ਹਨ।

~ ਚੱਬਣਾ do some thing unwillingly (because it is very bitter in taste)

ਆਕੀ unsubmissive or one who revolts ਸਾਰੇ ~ ਬੰਦੇ ਮਾਰੇ ਗਏ।
ਅਕਾਸ਼ sky ~ ਵਿੱਚ ਪਤੰਗਾਂ ਉਡ ਰਹੀਆਂ ਸਨ।
ਅੰਕਿਤ written or marked ਹੇਠ ~ ਸਬਦਾਂ ਦੇ ਅਰਥ ਸਮਝਾਉ।
ਔਕਾਤ status ਉਸਦੀ ~ ਬੜੀ ਉਚੀ ਹੈ।
ਅਕਾਰ size ਹਾਥੀ ਵਿਸ਼ਾਲ ~ ਵਾਲਾ ਜੀਵ ਹੈ।
ਅਕਾਲ timeless or god ~ ਪੁਰਖ ਤੇ ਭਰੋਸਾ ਰੱਖਣਾ ਚਾਹੀਦਾ ਹੈ।
ਅੱਖ eye ਅੱਖਾਂ ਦੀ ਸੰਭਾਲ ਬਹੁਤ ਜਰੂਰੀ ਹੈ।
ਔਖਾ difficult ~ ਸਵਾਲ ਕੋਈ ਵੀ ਹੱਲ ਨਾ ਕਰ ਸਕਿਆ।
ਆਖਣਾ say or tell ਉਸਨੂੰ ਸੱਭ ਨੇ ਸਤਰਕ ਰਹਿਣ ਲਈ ਆਖਿਆ ਸੀ।
ਆਖਾਣ proverb or idiom ਪੰਜਾਬੀ ਵਿੱਚ ~ ਖਾਸ ਮਹੱਤਵ ਰਖਦੇ ਹਨ।
ਅਖਤਿਆਰ power of doing something or demanding something done ਬਾਦਸ਼ਾਹ ਦੇ ~ ਬਹੁਤ ਘੱਟ ਕਰ ਦਿੱਤੇ ਗਏ ਸਨ।
ਅਖਬਾਰ newspaper ਟ੍ਰੀਬਿਊਨ ਪੰਜਾਬ ਦਾ ਹਰਮਨ ਪਿਆਰਾ ~ ਹੈ।
ਆਖਰ in the end ~ ਦੁਸ਼ਮਣ ਦੀ ਫੌਜ ਨੇ ਹਥਿਆਰ ਸੁੱਟ ਦਿਤੇ।
ਅੱਖਰ letter ਗੁਰਮੁਖੀ ਲਿੱਪੀ ਦੇ 35 ~ ਸਨ ਜੋ ਹੁਣ 6 ਅੱਖਰਾਂ ਦੇ ਵਾਧੇ ਨਾਲ 41 ਹੋ ਗਏ ਹਨ।
ਅਖਾੜਾ wrestling field or boxing ring ਸ਼ਾਮ ਨੂੰ ਸਾਰੇ ਪਹਿਲਵਾਨ ਅਖਾੜੇ ਵਿੱਚ ਕੁਸ਼ਤੀਆਂ ਕਰਨ ਆ ਜਾਂਦੇ ਹਨ।
ਅੱਖੜ unsophisticated ~ ਬੰਦੇ ਤੋਂ ਬਚ ਕੇ ਰਹੋ।
ਅੱਗ fire ਜੰਗਲ ਦੀ ~ ਤੇਜੀ ਨਾਲ ਫੈਲਦੀ ਹੈ।
ਅੰਗ limb or part ਪ੍ਰਯੋਗਸ਼ਾਲਾ ਵਿੱਚ ਡੱਡੂ ਦਾ ਹਰ ~ ਕੱਟ ਗਿਆ।
ਅਗੇ 1. forward ਅਧਿਆਪਕ ਨੇ ਵਿਦਿਆਰਥੀ ਨੂੰ ~ ਆਉਣ ਲਈ ਕਿਹਾ। 2. henceforth ~ ਤੋਂ ਕਦੇ ਇੰਜ ਨਾ ਕਰਨਾ।
ਅਗੇਤਰ prefix ~ ਲਗਾ ਕੇ ਕਈ ਸਬਦਾਂ ਦੇ ਅਰਥ ਬਦਲ ਜਾਂਦੇ ਹਨ।
ਅੰਗਿਆਰਾ see ਅੰਗਾਰਾ
ਅਗਾਂਹ see ਅਗੇ
ਅਗਾਜ start ਨਾਟਕ ਦਾ ~ ਬੜਾ ਜਬਰਦਸਤ ਸੀ।
ਔਗੁਣ shortcoming ਕਿਸੇ ਦੇ ~ ਨਾ ਗਿਣੋਂ।
ਅਗਰ if ~ ਸੂਰਜ ਨਾ ਹੁੰਦਾ ਤਾਂ ਧਰਤੀ ਤੇ ਘੁਪ ਹਨੇਰਾ ਹੁੰਦਾ। also ਜੇ or ਜੇਕਰ
ਅੰਗੂਰ grape ਹੱਥ ਨਾ ਆਉਣ ਵਾਲੇ ~ ਖੱਟੇ ਹੁੰਦੇ ਹਨ।
ਅੰਗਾਰਾ a red hot piece (of say coal) ਅੱਗ ਦੇ ਅੰਗਾਰੇ ਨਾਲ ਹੱਥ ਸੜ ਜਾਵੇਗਾ। also ਅੰਗਿਆਰਾ
ਅਗਲਾ next ~ ਸਾਲ ਤੁਹਾਡੇ ਲਈ ਖੁਸ਼ੀਆਂ ਭਰਿਆ ਹੋਵੇਗਾ।
ਅਗਵਾ abduct ਬੱਚੇ ਨੂੰ ਕਿਸੇ ਨੇ ~ ਕਰ ਲਿਆ ਸੀ।
ਅਗਵਾਈ leadership or guidance ਮਹਾਰਾਜ ਆਪ ਫੌਜਾਂ ਦੀ ~ ਕਰ ਰਹੇ ਸਨ।
ਅਚਾਨਕ suddenly ਵਿਅਕਤੀ ਦੀ ~ ਮੌਤ ਹੋ ਗਈ।
ਆਚਾਰ 1. pickle ~ ਬਹੁਤ ਸੁਆਦ ਹੈ। 2. conduct ਤੁਹਾਡਾ ~ ਸ਼ੱਕ ਤੋਂ ਉਪਰ ਹੋਣਾ ਚਾਹੀਦਾ ਹੈ।
ਅਚੱਲ unmovable ਅੱਜ ਕਲ੍ਹ ~ ਜਾਇਦਾਦਾਂ ਦੀਆਂ ਕੀਮਤਾਂ ਬਹੁਤ ਵੱਧ ਚੁਕੀਆਂ ਹਨ।
ਅੱਛਾ good ਮੇਰਾ ~ ਦੋਸਤ ਮੇਰੀ ਮਦਦ ਕਰਦਾ ਰਿਹਾ।
ਅੱਜ today ~ ਮੈਂ ਤੁਹਾਡੇ ਘਰ ਆਵਾਂਗਾ।
ਆਜਾਈਂ without consequence or waste ਉਸਦੀ ਸਾਰੀ ਮਿਹਨਤ ~ ਗਈ।
ਅਜੀਜ loved one ਉਹ ਆਪਣੇ ~ ਮਿੱਤਰ ਨੂੰ ਮਿਲਣ ਗਿਆ।
ਅਜਿੱਤ inconquerable ਮਹਾਰਾਜਾ ਰਣਜੀਤ ਸਿੰਘ ~ ਸੀ।
ਅਜਨਬੀ stranger ਕਿਸੇ ~ ਤੋਂ ਕੁੱਝ ਨਾ ਲਵੋ।
ਅਜੀਬ = ਅਸਚਰਜ or strange ਉਹ ~ ਗੱਲਾਂ ਕਰ ਰਿਹਾ ਹੈ।
ਔਜਾਰ tool, implement or instrument ਡਾਕਟਰ ਕੋਲ ਚੰਗੇ ~ ਹਨ।
ਅਜਮਾਇਸ਼ test or trial ਦੁਕਾਨਦਾਰ ਨੇ ਗ੍ਰਾਹਕ ਨੂੰ ~ ਕਰਨ ਦੀ ਸੁਲਾਹ ਦਿੱਤੀ।
ਆਜੜੀ shepherd ~ ਆਪਣੀਆਂ ਭੇਡਾਂ ਚਾਰ ਰਿਹਾ ਸੀ।
ਆਟਾ flour ਪੰਜਾਬੀ ਕਣਕ ਦੇ ਆਟੇ ਦੀ ਰੋਟੀ ਖਾਂਦੇ ਹਨ।
ਅੱਟੀ yarn made into garland like shape ਧਾਗੇ ਦੀ ਛੱਲੀ ਤੋਂ ~ ਬਣਾਈ ਗਈ।
ਅਟਕਣਾ to stop ਧੁਪ ਨਾਲ ਸਰਦੀ ਵਿੱਚ ਵਾਧਾ ਅੱਟਕ ਗਿਆ ਹੈ। also ਅਟਕਣ = hindrance
ਅਟਕਲ a guess or a forecast ਚੋਣਾ ਤੋਂ ਬਾਅਦ ਪ੍ਰਧਾਨ ਮੰਤਰੀ ਕੌਣ ਬਣੇਂਗਾ, ਇੱਸ ਬਾਰੇ ਅਟਕਲਾਂ ਸਾਰਾ ਦਿਨ ਲਗਦੀਆਂ ਰਹੀਆਂ।
ਅੱਠ eight ਮੈਂ ~ ਵਜੇ ਤੇਰੇ ਕੋਲ ਆਵਾਂਗਾ।

ਅਠ੍ਹਾਰਾਂ eighteen, ਅਠਾਈ twenty eight, ਅਠੱਤੀ thirty eight, ਅਠਤਾਲੀ forty eight, ਅਠਵਿੰਜਾ fifty eight, ਅਠਾਹਠ sixty eight, ਅਠੱਤਰ seventy eight, ਅਠਾਸੀ eighty eight, ਅਠਾਨਵੇਂ ninty eight

ਅਠਿਆਨੀ coin consisting of eight annas now equavilent to 50 paisa ਦੋ ~ਆਂ ਦਾ ਇੱਕ ਰੁਪਿਆ ਬਣਦਾ ਹੈ।
ਅੱਡ separate ਪਤੀ ਪਤਨੀ ਨੂੰ ਅੱਡ ਅੱਡ ਨਹੀਂ ਰਹਿਣਾ ਚਾਹੀਦਾ।
ਅੱਡਾ stop ਬਸ ~ ਨਜਦੀਕ ਹੀ ਹੈ।
ਆਂਡਾ egg ਚੰਗੀ ਸਿਹਤ ਲਈ ਰੋਜ ਆਂਡੇ ਖਾਉ।
ਆਡ੍ਹਾ an argument picked with somebbody ਦੋਹੇਂ ਗੁਆਂਢਣਾ ਰੋਜ ~ ਲਾ ਰੱਖਦੀਆਂ ਹਨ।
ਅਡੰਬਰ unnecessary large scale vain arrangement ਪਿੰਡ ਵਾਲਿਆਂ ਨੇ ਮੰਤਰੀ ਦੀ ਫੇਰੀ ਤੇ ਵੱਡਾ ~ ਰਚਿਆ।
ਅਡੋਲ motionless or not succumbing to greed or unjust demand ਛੋਟੇ ਸਾਹਿਬਜਾਦੇ ਧਮਕੀਆਂ ਅਤੇ ਲਾਲਚਾਂ ਦੇ ਬਾਵਜੂਦ ~ ਰਹੇ।
ਅਣਭੋਲ unknowing or not clever ਉਸਨੇ ਇਹ ਗਲ ~ ਹੀ ਕਹਿ ਦਿੱਤੀ ਸੀ।
ਅਣਜਾਣ not having requisite knowledge ਉਹ ਇਸ ਗਲ ਤੋਂ ~ ਨਹੀਂ ਸੀ।
ਅੱਤ extreme ਤੁਗਲਕ ਇੱਕ ~ ਦਾ ਮੂਰਖ ਬਾਦਸ਼ਾਹ ਸੀ।
ਅੰਤ end ਕਹਾਣੀ ਦਾ ~ ਅੱਛਾ ਸੀ।
ਅਤੀ very or extremely as in ~ ਸੁੰਦਰ = very beautiful ਹਾਰ ~ ਸੁੰਦਰ ਹੈ।
ਅੱਤਿਆਚਾਰ ਕਿਸੇ ਕਮਜੋਰ ਤੇ ~ ਨਾ ਹੋਣ ਦਿਉ।
ਅਤਿਅੰਤ endless or very large in quantity or number etc. ਕਾਲ ਸਮੇਂ ਮਹਾਰਾਜੇ ਨੇ ਆਪਣੇ ~ ਭੰਡਾਰ ਵਿੱਚੋਂ ਅਨਾਜ ਵੰਡਣਾ ਸ਼ੁਰੂ ਕਰ ਦਿੱਤਾ।
ਆਤਿਸ਼ fire see ਅੱਗ
ਅਤੰਕ terrorism ਸਾਰੀ ਦੁਨੀਆਂ ਨੂੰ ~ ਦਾ ਸਾਹਮਣਾ ਮਿਲ ਕਿ ਕਰਨਾ ਚਾਹੀਦਾ ਹੈ।
ਅਤੁਟ 1. unbreakable ਸਿੱਖਾਂ ਨੂੰ ਗੁਰੂ ਨਾਲ ~ ਪਿਆਰ ਸੀ। 2. continuous ਗੁਰਦਵਾਰੇ ਲੰਗਰ ~ ਚਲਦਾ ਹੈ।
ਅਤੀਤ past ਉਸਦਾ ~ ਬਹੁਤ ਚੰਗਾ ਨਹੀਂ ਹੈ।
ਅੰਤਿਮ last or terminal ਮਹਾਤਮਾ ਗਾਂਧੀ ਆਪਣੀ ਜਿੰਦਗੀ ਦੇ ~ ਪਲਾਂ ਤਕ ਦੇਸ ਦੀ ਸੇਵਾ ਵਿੱਚ ਜੁਟੇ ਰਹੇ ਸਨ। also ਅੰਤਲਾ
ਆਤਮਾ soul or concsience ਹਮੇਸ਼ਾਂ ਆਪਣੀ ~ ਦੀ ਅਵਾਜ ਸੁਣੋ।
ਅਤਰ scent ਅੱਜ ਕੱਲ੍ਹ ਲੋਕ ~ ਬਹੁਤ ਵਰਤਦੇ ਹਨ।
ਅੰਤਰ difference ਪਤੀ ਪਤਨੀ ਦੀ ਉਮਰ ਵਿੱਚ ~ ਘੱਟ ਤੋਂ ਘੱਟ ਹੋਂਣਾ ਚਾਹੀਦਾ।
ਔਤਰਾ issueless or having no progeny ਕਿਸੇ ਨੂੰ ~ ਕਹਿਣਾ ਉਸਨੂੰ ਗਾਲ ਦੇਣ ਦੇ ਬਰਾਬਰ ਹੈ।
ਅਤੁਲ matchless ਕੋਹੇਨੂਰ ਇੱਕ ~ ਹੀਰਾ ਸੀ।
ਅੰਤੜੀ intestine or vein ਖਾਧਾ ਹੋਇਆ ਸਾਰਾ ਖਾਣਾ ਅੰਤੜੀਆਂ ਵਿੱਚੋਂ ਗੁਜਰਦਾ ਹੈ।
ਅਦ੍ਰਿਸ਼ hidden ਇਹ ਸੱਭ ਕਿਸੇ ~ ਸ਼ਕਤੀ ਕਾਰਨ ਵਾਪਰਿਆ ਹੈ।
ਅੰਦਾਜ style ਗਾਲਿਬ ਇੱਕ ਅਲਗ ~ ਵਾਲਾ ਕਵੀ ਸੀ।
ਆਦਤ habit ਉਸਦੀ ਇਹ ਆਦਤ ਅੱਛੀ ਨਹੀਂ ਹੈ।
ਅਦੁੱਤੀ unique and priceless ਗੁਰੂ ਜੀ ਦੇ ਸਸਤਰ ਵਸਤਰ ਦੇਖਣਾ ਇੱਕ ~ ਅਨੁਭਵ ਸੀ।
ਆਦਰ respect ਸੱਭਦਾ ~ ਕਰੋ ਤਾਂ ਜੋ ਸੱਭ ਤੁਹਾਡਾ ~ ਕਰਨ।
ਆਂਦਰ vein ਉਸਦੀਆਂ ਆਂਦਰਾਂ ਵਿੱਚ ਇੱਕ ਅੱਛੇ ਘਰਾਣੇ ਦਾ ਖੂਨ ਦੌੜਦਾ ਹੈ।
ਅੰਦਰ inside ਕਮਰੇ ~ ਅੰਧੇਰਾ ਹੈ।
ਅੱਦਰਕ ginger ~ ਜੁਕਾਮ ਲਈ ਗੁਣਕਾਰੀ ਹੈ।
ਅੱਧਾ half ਉਹ ਘੱਟ ਤੋਂ ਘੱਟ ~ ਹਿੱਸਾ ਲੈਣ ਲਈ ਅੜ ਗਿਆ।
ਅੰਧਾ blind ਪੰਜਾਬ ਸਰਕਾਰ ਨੇ ਅੰਧਿਆਂ ਲਈ ਕਈ ਯੋਜਨਾਵਾਂ ਬਣਾਈਆਂ ਹਨ। also ਅੰਨ੍ਹਾ
ਅਧਿਆਪਕ teacher ~ ਦੀ ਇੱਜਤ ਕਰਨੀ ਚਾਹੀਦੀ ਹੈ।
ਅੱਧਖੜ middleaged ਉਸ ~ ਉਮਰ ਦੇ ਵਿਅਕਤੀ ਨੇ ਸਾਡੀ ਬਹੁਤ ਮਦਦ ਕੀਤੀ।
ਆਧਾਰ base ਇਸ ਗਲ ਦਾ ~ ਸਾਫ ਨਹੀਂ ਹੈ।
ਅੰਧੇਰਾ dark ਅੰਧੇਰੇ ਵਿੱਚ ਪੜਨ ਦੀ ਕੋਸ਼ਿਸ਼ ਨਾ ਕਰੋ।
ਅੰਧੂਰਾ unfinshed ਕੋਈ ਕੰਮ ~ ਨਹੀਂ ਛੱਡਣਾ ਚਾਹੀਦਾ। also ਅਪੂਰਣ
ਅੰਨ food grains ~ ਦੀ ਬੇਕਦਰੀ ਨਹੀਂ ਕਰਨੀ ਚਾਹੀਦੀ।
ਅੰਨ੍ਹਾ blind ਧ੍ਰਤਰਾਸ਼ਟਰ ਜਨਮ ਤੋਂ ਹੀ ~ ਸੀ। also ਅੰਧਾ
ਅਨਿਆਂ injustice ਰਾਜ ਕੁਮਾਰਾਂ ਨੂੰ ਦੇਸ ਨਿਕਾਲਾ ਦੇਣਾ ਇੱਕ ਘੋਰ ~ ਸੀ।
ਅਨੁਕੂਲ favourable ਪੰਜਾਬ ਦਾ ਵਾਤਾਵਰਣ ਕਣਕ ਦੀ ਖੇਤੀ ਦੇ ਬਹੁਤ ~ ਹੈ।
ਅਨੋਖਾ unique or strange ਸੇਰ ਅਤੇ ਹਿਰਨ ਦਾ ਇਕੱਠੇ ਘੁਮਣਾ ਇੱਕ ~ ਨਜਾਰਾ ਸੀ।
ਅਨਾਜ food grains ਪੰਜਾਬ ਵਿੱਚ ~ ਦੀ ਕਾਫੀ ਉਪਜ ਹੁੰਦੀ ਹੈ।
ਅਨਾਥ orphan ਇਹ ਸੰਸਥਾ ~ ਬੱਚਿਆਂ ਦੀ ਦੇਖ ਭਾਲ ਦਾ ਕੰਮ ਕਰਦੀ ਹੈ।
ਅਨੁਦਾਨ grant or gratuity ਇਹ ਸੰਸਥਾ ~ ਰਾਸ਼ੀਆਂ ਤੇ ਚਲਦੀ ਹੈ।
ਅਨੁਪਾਤ proportional ਸਾਂਝੀਦਾਰਾਂ ਨੇ ਲਾਭ ਸਮਾਨ ~ ਵਿਚ ਵੰਡ ਲਿਆ।
ਅਨੁਪੂਰਕ complementary ਉਸ ~ ਨਾਲ ਕਿਤਾਬ ਪੂਰੀ ਹੋ ਜਾਵੇਗੀ।
ਅਨੁਭਵ experience ਪਹਾੜਾਂ ਤੇ ਜਾਣਾ ਇੱਕ ਚੰਗਾ ~ ਸੀ।
ਅਨੁਮਾਨ guess or forecasting ਅਜ ਮੌਸਮ ਸਾਫ ਰਹਿਣ ਦਾ ~ ਹੈ।
ਅਨਮੋਲ priceless ਮਨੁਖੀ ਜੀਵਨ ~ ਹੈ।
ਅਨਾਰ pomegranate ~ ਇਕ ਬਹੁਤ ਗੁਣਕਾਰੀ ਫਲ ਹੈ।
ਅਨੁਲਗ annexure ਇਸ ਵਿਕੀ ਕਿਤਾਬ ਨਾਲ ਕਈ ~ ਹਨ।
ਅਨਾੜੀ inexperienced and unclever ਇਸ ~ ਤੋਂ ਕਦੇ ਚੰਗੇ ਕੰਮ ਦੀ ਆਸ ਨਹੀਂ ਕੀਤੀ ਜਾ ਸਕਦੀ। see also ਝੱਲਾ
ਆਪ self ਆਪਣੇ ਕੰਮ ~ ਕਰਨਾ ਹੀ ਉਚਿਤ ਹੈ।
ਅਪਸ਼ਬਦ bad or unpallatable words ਕਿਸੇ ਨੂੰ ~ ਬੋਲਣਾ ਠੀਕ ਨਹੀਂ।
ਅਪਸਰਾ fairy ਇਹ ਇਕ ~ ਦੀ ਕਹਾਣੀ ਵਾਂਗ ਹੈ। also ਪਰੀ
ਆਪਾਤਕਾਲ emergency ~ ਵਿੱਚ ਘਬਰਾਉਣਾ ਨਹੀ ਚਾਹੀਦਾ।
ਅਪਮਾਨ dishonor ਰਾਜਦੂਤ ਦਾ ਅਪਮਾਨ ਇੱਕ ਭਾਰੀ ਗਲਤੀ ਸੀ।
ਐਪਰ see ਪਰ or ਪ੍ਰੰਤੂ
ਅਪੂਰਣ see ਅੰਧੂਰਾ
ਅਫਸੋਸ a sorry feeling or grief ਮਰੀਜ ਦੀ ਮੌਤ ਦਾ ਡਾਕਟਰ ਨੂੰ ਬਹੁਤ ~ ਹੋਇਆ।
ਆਫਤ calamity ਭੁਚਾਲ ਇੱਕ ਕੁਦਰਤੀ ~ ਹੈ।
ਅਫੀਮ opium ਅਮਲੀ ~ ਖਾਂਦਾ ਸੀ।
ਆਫਰਨਾ drink water too much to digest ਹਲਕਾਇਆ ਕੁਤਾ ਪਾਣੀ ਪੀ ਪੀ ਕੇ ਆਫਰ ਗਿਆ ਸੀ।
ਅੰਬ mango ~ ਇੱਕ ਉਤਮ ਫਲ ਹੈ।
ਆਬਾਦੀ population ਭਾਰਤ ਦੀ ~ ਸੌ ਕਰੋੜ ਤੋਂ ਵੱਧ ਗਈ ਹੈ, ਇਹ ਇੱਕ ਚਿੰਤਾ ਦਾ ਵਿਸ਼ਾ ਹੈ।
ਅਬਲਾ defenceless woman ਕਿਸੇ ~ ਤੇ ਅੱਤਿਆਚਾਰ ਨਾ ਹੋਣ ਦਿਉ।
ਅੰਬਰ sky ~ ਵਿੱਚ ਚਮਕਦੇ ਤਾਰੇ ਬਹੁਤ ਚੰਗੇ ਲਗਦੇ ਹਨ।
ਅਭਿਆਸ excercise ਇਸ ਕਿਤਾਬ ਵਿੱਚ ਕਾਫੀ ~ ਪ੍ਰਸ਼ਨ ਦਿੱਤੇ ਗਏ ਹਨ।
ਅਭਿਮਾਨ pride ਜਿਆਦਾ ~ ਅੱਛਾ ਨਹੀ ਹੁੰਦਾ।
ਅਭੁਲ unforgetful ਮੈਂ ਗੁਰਬਖਸ਼ ਸਿੰਘ ਦੀ ਕਿਤਾਬ ਮੇਰੀਆਂ ~ ਯਾਦਾਂ ਪੜ੍ਹ ਰਿਹਾ ਹਾਂ।
ਆਮ 1. common ਪੰਜਾਬ ਦੇ ~ ਲੋਕਾਂ ਦੀ ਬੋਲੀ ਪੰਜਾਬੀ ਹੈ। 2. general ਪੜ੍ਹੇ ਲਿਖੇ ਪੰਜਾਬੀਆਂ ਦਾ ਅੰਗਰੇਜੀ ਬੋਲਣਾਂ ~ ਹੈ। ~ ਤੌਰ ਤੇ = generally
ਅਮਨ peace ~ ਅਤੇ ਸ਼ਾਂਤੀ ਤਰੱਕੀ ਲਈ ਜਰੂਰੀ ਹਨ।
ਅਮਾਨਤ something held in trust ਇਹ ਕਲਮ ਮੇਰੇ ਕੋਲ ਉਸਦੀ ~ ਹੈ।
ਅਮਰ immortal ਸਹੀਦ ਹਮੇਸ਼ਾਂ ਲਈ ~ ਹੋ ਗਿਆ।
ਅਮੀਰ rich ਭਾਰਤ ਵਿੱਚ ~ ਲੋਕਾਂ ਦੀ ਗਿਣਤੀ ਵਧ ਰਹੀ ਹੈ।
ਅੰਮ੍ਰਿਤ nectar or holy water ਮਰਦੇ ਵਿਅੱਕਤੀ ਦੇ ਮੂੰਹ ਵਿੱਚ ~ ਪਾਇਆ ਗਿਆ।
ਅਮਲੀ addict ਚਾਹ ਨਾ ਮਿਲਣ ਤੇ ~ ਦਾ ਬੁਰਾ ਹਾਲ ਸੀ।
ਅਮੋਲਕ priceless ਉਸਨੇ ~ ਹੀਰਾ ਪਹਨਿਆ ਸੀ।
ਅਰਜ request or entreaty ਮੈਂ ਉਸਨੂੰ ਨਾਲ ਚੱਲਣ ਲਈ ~ ਕੀਤੀ। ਅਰਜੀ application
ਔਰਤ woman ਅੱਜ ਦੀ ~ ਹਰ ਤਰ੍ਹਾ ਨਾਲ ਮਰਦ ਦੀ ਬਰਾਬਰੀ ਕਰ ਸਕਦੀ ਹੈ।
ਅਰਥ 1. meaning ਇੱਸ ਅੰਤਿਕੇ ਵਿੱਚ ਸਬਦਾਂ ਦੇ ~ ਦਿਤੇ ਹਨ। 2. ~ ਸ਼ਾਸ਼ਤਰ economics
ਅਰਥੀ dead body or funeral ~ ਨਾਲ ਸਾਰਾ ਪਿੰਡ ਸਮਸਾਨ ਘਾਟ ਗਿਆ।
ਆਰਥਿਕ economic ਦੇਸ ਦੀ ~ ਤਰੱਕੀ ਲਈ ਸੱਭਨੂੰ ਯੋਗਦਾਨ ਪਾਉਣਾ ਚਾਹੀਦਾ ਹੈ।
ਆਲਾ den for chicken ਕੁਕੜ ਆਲੇ ਵਿੱਚ ਬੰਦ ਕਰ ਦਿਤੇ ਹਨ।
ਆਲ੍ਹਾ superior ~ ਅਧਿਕਾਰੀ ਨੇ ਪਿੰਡ ਦਾ ਦੌਰਾ ਕੀਤਾ।
ਔਲਾ hailstone ਔਲੇ ਪੈਣ ਨਾਲ ਫਸਲ ਤਬਾਹ ਹੋ ਗਈ।
ਆਲਸ laziness ~ ਬੰਦੇ ਨੂੰ ਨਿਕੰਮਾ ਕਰ ਦਿੰਦਾ ਹੈ।
ਆਲੀਸ਼ਾਨ superb ਪੁਰਾਣੇ ਰਾਜੇ ~ ਮਹਿਲਾਂ ਵਿੱਚ ਰਹਿੰਦੇ ਸਨ।
ਅਲੌਕਿਕ unearthly and superb ਚਿਤ੍ਰਕਾਰ ਦੇ ਸਾਰੇ ਚਿਤਰ ~ ਸਨ।
ਅਲੋਕਾਰ unique ਅਕਬਰ ਦਾ ਇਕ ਹਿੰਦੂ ਔਰਤ ਨਾਲ ਵਿਆਹ ਕਰਨਾ ਉਸ ਸਮੇਂ ਇਕ ~ ਗਲ ਸੀ।
ਅਲੱਗ separate ਪਤੀ ਪਤਨੀ ਨੂੰ ਅਲੱਗ ਅਲੱਗ ਨਹੀਂ ਰਹਿਣਾ ਚਾਹੀਦਾ। also ਅੱਡ
ਅਲੂਚਾ pear ਆਪਣੀ ਰੁਤ ਅਲੂਚੇ ਬਹੁਤ ਸਵਾਦ ਲਗਦੇ ਹਨ।
ਅਲੋਚਨਾ criticism ਕਦੇ ਕਿਸੇ ਦੀ ਗਲਤ ~ ਨਾ ਕਰੋ।
ਆਲ੍ਹਣਾ nest ਪੰਛੀ ਆਪਣੇ ਆਲ੍ਹਣੇ ਵਿੱਚ ਬੈਠਾ ਸੀ।
ਅਲਪ minority ਸੰਸਥਾ ਨੇ ~ ਸੰਖਿਅਕਾਂ (people belonging to minoeirties) ਦੇ ਹੱਕ ਰਾਖਵੇਂ ਰੱਖੇ ਹਨ।
ਅਲੋਪ extinct ਇੱਲ ਪੰਜਾਬ ਵਿੱਚੋਂ ਲਗਭੱਗ ~ ਹੋ ਚੁੱਕੀ ਹੈ।
ਅਲਾਪਣਾ sing or speak ਹਰ ਕੋਈ ਆਪਣਾ ਆਪਣਾ ਰਾਗ ਅਲਾਪ ਰਿਹਾ ਸੀ। = everyone expressed his/her own divergent view.
ਆਲਮ mood ਛੋਟੇ ਸਾਹਿਬਜਾਦਿਆਂ ਦੇ ਕਤਲ ਤੋਂ ਬਾਅਦ ਹਰ ਪਾਸੇ ਉਦਾਸੀ ਦਾ ~ ਸੀ।
ਅਵਾਜ 1. sound ਪੰਛੀ ਦੇ ਬੋਲਣ ਦੀ ~ ਸੁਣਾਈ ਦੇ ਰਹੀ ਹੈ। 2. call ਹਮੇਸ਼ਾਂ ਆਪਣੀ ਆਤਮਾਂ ਦੀ ~ ਸੁਣੋ।
"ਅੜਾਖੋੜ" 1. ਰਸਤੇ ਵਿੱਚ ਰੋਕ ਲਾਉਣ ਲਈ ਗੱਡੀਆਂ ਗਈਆਂ ਲੱਕੜਾਂ ਅੜ 1. insist on something ਉਹ ਘੱਟ ਤੋਂ ਘੱਟ ਅੱਧਾ ਹਿੱਸਾ ਲੈਣ ਲਈ ~ ਗਿਆ । 2. entangle in something ਮੇਰੀ ਸ਼ਾਲ ਕੰਡਿਆਂ ਵਿੱਚ ~ ਗਈ।
ਅੜੀਅਲ stubborn or inflexible ਖੋਤਾ ਬਹੁਤ ~ ਜਾਨਵਰ ਹੈ।