Punjabi/Dictionary/ਝ
ਝ
[edit | edit source]ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ
ਝੱਸ undesirable tendency to indulge in something ਇਸਨੂੰ ਤਾਸ਼ ਦਾ ਬਹੁਤ ~ ਪੈ ਗਿਆ ਹੈ। v rub oil into ਤੇਲ ਲਗਾ ਕੇ ਮੇਰਾ ਸਿਰ ਵੀ ~ ਦਿਉ।
ਝਾਂਸਾ bait ਠੱਗ ਨੇ ਉਸਨੂੰ ਨੌਕਰੀ ਦਾ ~ ਦੇ ਕੇ ਠੱਗ ਲਿਆ।
ਝਾਕਣਾ peep ਕਿਸੇ ਵੱਲ ਐਵੇਂ ਮੂਰਖਾਂ ਵਾਂਗ ਨਾ ਝਾਕੀ ਜਾਉ।
ਝੱਕਣਾ hesitate ਸ਼ੇਰ ਪਹਿਲਾਂ ਥੋੜਾ ਝਕਿਆ ਪਰ ਫੇਰ ਉਸਨੇ ਜੋਰ ਨਾਲ ਸਾਡੇ ਉਪਰ ਹਮਲਾ ਕਰ ਦਿੱਤਾ।
ਝੁਕਣਾ bend ਦਰਵਾਜਾ ਛੋਟਾ ਹੋਣ ਕਰਕੇ ਝੁਕ ਕੇ ਲੰਘਣਾ ਪੈਂਦਾ ਹੈ।
ਝੋਕਣਾ to put into fire or a dangerous task ਇੰਞਾਣੇ ਬੱਚੇ ਨੂੰ ਕਾਰਖਾਨੇ ਅੱਗ ਵਿੱਚ ਝੋਕ ਦਿੱਤਾ ਗਿਆ।
ਝੱਖ ਮਾਰਨਾ talk irrelevant ਕੋਈ ਕੰਮ ਦੀ ਗਲ ਕਰੋ ਐਵੇਂ ਝੱਖ ਨਾ ਮਾਰੀ ਜਾਉ।
ਝੱਗ surf ਸਾਬਣ ਦੀ ~ ਵਿੱਚ ਕੱਪੜੇ ਨੂੰ ਚੰਗੀ ਤਰ੍ਹਾਂ ਧੋਵੋ।
ਝੱਗਾ a vernacular shirt ਧੋਤਾ ਹੋਇਆ ~ ਪਾ ਲਵੋ।
ਝੰਗ
ਝੁਗੀ hut ਸੰਤ ਆਪਣੀ ~ ਵਿਚੋਂ ਬਾਹਰ ਆਇਆ।
ਝੂੰਗਾ free gift with a purchase often eatable ਦੁਕਾਨਦਾਰ ਬੱਚਿਆਂ ਨੂੰ ~ ਦਿੰਦਾ ਸੀ।
ਝਗੜਨਾ argue or fight ਇਕ ਦੂਜੇ ਨਾਲ ਝਗੜੋ ਨਾ।
ਝਗੜਾ dispute ਇਕ ਦੂਜੇ ਨਾਲ ~ ਨਾ ਕਰੋ।
ਝਾਂਜਰ anklet ਗੋਰੀ ਦੀਆਂ ਝਾਜਰਾਂ ਨੇ ਸੱਭ ਨੂੰ ਕਾਇਲ ਕਰ ਲਿਆ।
ਝੱਟ a quick moment ਉਦਯੋਗਪਤੀ ਨੇ ~ ਸਾਡੀ ਤਜਵੀਜ ਮੰਨ ਲਈ।
ਝੋਟਾ bull ਕਿਸਾਨ ਆਪਣੇ ਝੋਟੇ ਵੇਚਣਾ ਨਹੀ ਚਾਹੁੰਦਾ ਸੀ ਪਰ ਮਜਬੂਰੀ ਕਾਰਨ ਉਸਨੇ ਵੇਚ ਦਿੱਤੇ।
ਝੱਟਣਾ throw water away with hands ਗੁਰੂ ਨਾਨਕ ਨੇ ਪੱਛਮ ਵੱਲ ਪਾਣੀ ~ ਸ਼ੁਰੂ ਕਰ ਦਿੱਤਾ।
ਝਾਟਾ the loose hair ਆਪਣਾ ~ ਖਿਲਾਰ ਕੇ ਬਾਹਰ ਨਾ ਜਾਉ।
ਝੂਟਾ swaying on a swing etc ਲੜਕੀਆਂ ਪੀਂਘ ਤੇ ਝੂਟੇ ਲੈ ਰਹੀਆਂ ਸਨ।
ਝੂਠ lie ~ ਬੋਲਣਾ ਪਾਪ ਹੈ।
ਝੰਡਾ flag ਆਪਣੇ ਦੇਸ ਦਾ ~ ਹਮੇਸ਼ਾਂ ਉਚਾ ਰੱਖਣ ਦੀ ਕੋਸ਼ਿਸ਼ ਕਰੋ।
ਝਾਤ a peep ਲੜਕੇ ਲੜਕੀ ਨੂੰ ਪਹਿਲੀ ~ ਹੀ ਆਪਸ ਵਿੱਚ ਪਿਆਰ ਹੋ ਗਿਆ।
ਝੀਤ slit or a narrow and long aperture to peep from ਦਰਵਾਜੇ ਦੀਆਂ ਝੀਤਾਂ ਵਿੱਚੋਂ ਸੱਭ ਕੁਝ ਦਿਖਾਈ ਦਿੰਦਾ ਸੀ।
ਝੌਂਪੜੀ hut ਸੰਤ ਆਪਣੀ ~ ਵਿੱਚ ਚਲਾ ਗਿਆ। see also ਝੁਗੀ
ਝੰਬਣਾ give a sound thrashing ਪਿੰਡ ਵਾਲਿਆਂ ਨੇ ਠੱਗ ਨੂੰ ਚੰਗਾ ਝੰਬਿਆ। n ਝਾਂਬਾ a sound thrashing ਪਿੰਡ ਵਾਲਿਆਂ ਨੇ ਠੱਗ ਨੂੰ ਚੰਗਾ ਝਾਂਬਾ ਫੇਰਿਆ।
ਝੂਮਣਾ sway ਹਾਥੀ ਝੂਮਦੇ ਹੋਏ ਚਲ ਰਹੇ ਸਨ।
ਝੂਰਨਾ be unconfident and undecisive ਝੂਰੀ ਨਾ ਜਾਉ ਬਲਕੇ ਤੱਕੜੇ ਹੋਕੇ ਕਮਨ ਕਰੋ। n ਝੋਰਾ in a state of regret for somehing ਹੁਣ ਝੋਰਾ ਲਾਇਆਂ ਕੁਝ ਨਹੀਂ ਬਣਨਾ।
ਝਰਨਾ spring or water-fall ਝਰਨੇ ਦਾ ਪਾਣੀ ਬਿਲਕੁਲ ਸਾਫ ਹੈ।
ਝੱਲਾ unclever ਇਸ ਝੱਲੇ ਨੇ ਕਦੇ ਕੋਈ ਚੰਗਾ ਕੰਮ ਨਹੀਂ ਕਰਨਾ। see also ਅਨਾੜੀ
ਝਾਲ ਲੜਕੀ ਦੀ ਸੁੰਦਰਤਾ ਦੀ ~ ਨਹੀਂ ਝੱਲੀ ਜਾਂਦੀ ਸੀ।
ਝਾਲਰ frill ਲੜਕੀ ਦੇ ਦੁਪੱਟੇ ਨੂੰ ~ ਲੱਗੀ ਹੋਈ ਸੀ।
ਝੱਲਣਾ bear or brook ਮਜਦੂਰ ਪੱਥਰ ਦਾ ਭਾਰ ਨਾ ਝੱਲ ਸਕਿਆ।
ਝਾੜੀ bush ਸੱਪ ~ ਵਿੱਚ ਵੜ੍ਹ ਗਿਆ।
ਝਾੜੂ broom ਸਾਰੇ ਘਰ ਦੀ ਝਾੜੂ ਫੇਰ ਕੇ ਸਫਾਈ ਕੀਤੀ ਗਈ।
ਝਾੜਨਾ make something detach from and fall ਉਸਨੇ ਆਪਣੇ ਹੱਥ ਝਾੜੇ।