Jump to content

Punjabi/Dictionary/ੲ

From Wikibooks, open books for an open world

ਇਸ਼ਕ love ਰੱਬੀ ~ ਦਾ ਦਰਜਾ ਉਤਮ ਹੁੰਦਾ ਹੈ।
ਇਸ਼ਟ god ਆਪਣੇ ~ ਨੂੰ ਸਦਾ ਧਿਆਨ ਨਿੱਚ ਰੱਖੋ।
ਇਸਤਰੀ 1. woman; ~ ਅਤੇ ਪੁਰਸ਼ ਇੱਕ ਹੀ ਗੱਡੀ ਦੇ ਦੋ ਪਹੀਏ ਹਨ। 2. iron (clothes) ਮੇਰੇ ਕੱਪੜੇ ਬਾਜਾਰੋਂ ਇਸਤਰੀ ਹੋ ਕਿ ਆਏ ਹਨ।
ਇਸਪਾਤ steel ਭਾਰਤ ਵਿੱਚ ~ ਦੇ ਕਈ ਵੱਡੇ ਕਾਰਖਾਨੇ ਹਨ।
ਇਸ਼ਾਰਾ hint; clue ਸਮਝਦਾਰ ਨੂੰ ~ ਹੀ ਕਾਫੀ ਹੁੰਦਾ ਹੈ।
ਈਸਵੀ christian era ਇਹ ਸੰਨ ~ ਦੋ ਹਜਾਰ ਇੱਕ ਸੌ ਅੱਠ ਹੈ।
ਈਸ਼ਵਰ god ਸਿੱਖ ਧਰਮ ਇੱਕ ~ ਦੇ ਸਿਧਾਂਤ ਨੂੰ ਮੰਨਦਾ ਹੈ।
ਇਹ this ~ ਮੇਰਾ ਦੋਸਤ ਹੈ। also ਇਸ this
ਇੱਕ one ~ ਇੱਕ ਅਤੇ ਦੋ ਗਿਆਰਾਂ ਹੁੰਦੇ ਹਨ।

ਇੱਕੀ twenty one; ਇਕੱਤੀ thirty one; ਇਕਤਾਲੀ forty one; ਇਕਵੰਜਾ fifty one; ਇਕਾਹਠ sixty one; ਇਕੱਤਰ seventy one; ਇਕਾਸੀ eighty one; ਇਕਾਨਵੇਂ ninety one
ਇੱਕੀਵੀਂ twenty first, ਇਕੱਤੀਵੀਂ thirty first.........

ਏਕਾ union ਏਕੇ ਵਿੱਚ ਬਰਕਤ ਹੁੰਦੀ ਹੈ।
ਇੱਕਾਈ unit ਉਹ ਆਪਣੀ ~ ਵਿੱਚ ਸੱਭ ਤੋਂ ਉਪਰ ਦਾ ਅਫਸਰ ਹੈ।
ਇਕਸਾਰ level or uniform ਖੇਤ ~ ਹੈ।
ਇਕਾਗਰ (of mind) focused ਵਿਦਿਆਰਥੀ ~ ਮਨ ਨਾਲ ਪੜ੍ਹਾਈ ਕਰ ਰਿਹਾ ਹੈ।
ਇਕੱਠ assembly or gathering ਸਮਾਗਮ ਤੇ ਬਹੁਤ ~ ਹੋਇਆ। 2. a social gathering after the death of a old person to pray and dine ਉਸਦੀ ਦਾਦੀ ਦੇ ~ ਤੇ ਸਾਰੇ ਰਿਸ਼ਤੇਦਾਰ ਆਏ।
ਇਕਾਂਤ seclusion ਉਹ ~ ਪਸੰਦ ਕਰਦਾ ਹੈ।
ਇਕਤਾਰਾ a single string musical instrument ~ ਪੰਜਾਬੀ ਸੰਗੀਤ ਵਿੱਚ ਖਾਸ ਸਥਾਨ ਰੱਖਦਾ ਹੈ।
ਇਕੱਲਾ lone ਉਹ ਜਮਾਤ ਵਿੱਚ ~ ਵਿਦਿਆਰਥੀ ਸੀ।
ਏਕੜ acre ਇੱਕ ~ ਵਿੱਚ 4840 ਵਰਗ ਗਜ ਹੁੰਦੇ ਹਨ।
ਇਛਾ desire; ਨਹਿਰੂ ਦੀ ਆਖਰੀ ~ ਸੀ ਕਿ ਉਸਦੀਆਂ ਅਸਥੀਆਂ ਸਾਰੇ ਦੇਸ਼ ਵਿੱਚ ਖਿਲਾਰ ਦਿੱਤੀਆਂ ਜਾਣ।
ਇੰਜ like this ~ ਕਰਨ ਨਾਲ ਤੁਸੀਂ ਠੀਕ ਹੋ ਜਾਉਗੇ।
ਇਜਾਜਤ permission ਮੈਂ ਉਸਤੋਂ ਉਸਦੇ ਘਰ ਜਾਣ ਦੀ ~ ਪਹਿਲਾਂ ਹੀ ਪ੍ਰਾਪਤ ਕਰ ਲਈ ਸੀ।
ਇੱਜਤ respect ਵੱਡਿਆਂ ਦੀ ~ ਕਰਨੀ ਚਾਹੀਦੀ ਹੈ।
ਇੱਜੜ herd ਚਰਵਾਹਾ ਆਪਣੇ ~ ਨੂੰ ਚਾਰ ਰਿਹਾ ਸੀ।
ਇੰਞਣ engine ਰੇਲ ਦਾ ~ ਚਾਲੂ ਸੀ।
ਇੱਟ brick ਹਵੇਲੀ ਇੱਟਾਂ ਅਤੇ ਚੂਨੇ ਨਾਲ ਬਣੀ ਸੀ।
ਇੰਤਜਾਰ wait ਤੁਹਾਨੂੰ ਨਤੀਜੇ ਲਈ ਕੁਝ ਹੋਰ ~ ਕਰਨਾ ਪਵੇਗਾ।
ਇੰਤਜਾਮ arrangements ਪੁਲੀਸ ਨੇ ਸੁਰੱਖਿਆ ਦੇ ਚੰਗੇ ~ ਕੀਤੇ ਸਨ। also ਪ੍ਰਬੰਧ
ਇਤਿਹਾਸ history ~ ਆਪਣੇ ਆਪ ਨੂੰ ਦੁਰਹਾਉਂਦਾ ਹੈ।
ਇਤਰ scent ਔਰਤ ਕੋਲੋਂ ~ ਦੀ ਖੁਸ਼ਬੋ ਆ ਰਹੀ ਸੀ।
ਇੱਥੇ here ~ ਹਰ ਧਰਮ ਦੇ ਲੋਕ ਵਸਦੇ ਹਨ।
ਈਦ a muslim festival ਹਨੇਰੀਆਂ ਰਾਤਾਂ ਤੋਂ ਬਾਅਦ ਪਹਿਲੇ ਦਿਨ ਜਦ ਚੰਨ ਦਿਸਦਾ ਹੈ ਤਾਂ ~ ਮਨਾਈ ਜਾਂਦੀ ਹੈ।
ਇੱਦਾਂ like this ~ ਕਰਨ ਨਾਲ ਕੁਝ ਹਾਸਿਲ ਨਹੀਂ ਹੋਵੇਗਾ। also ਇੱਸ ਤਰਾਂ or ਏਦਾਂ
ਇੱਧਰ this side ਉਹ ~ ਆ ਗਿਆ ਸੀ। also ਏਧਰ
ਈਨ accept domination of some one else ਗੁਰੂ ਗੋਬਿੰਦ ਸਿੰਘ ਦੇ ਸਹਿਜਾਦਿਆਂ ਨੇ ਮੁਗਲਾਂ ਦੀ ~ ਨਹੀਂ ਮੰਨੀ।
ਇੰਨਸਾਨ human being; person; ~ ਨੂੰ ਹਰ ਇੱਕ ਨਾਲ ਉਂਜ ਹੀ ਪੇਸ਼ ਆਉਣਾਂ ਜਿਵੇਂ ਉਹ ਦੂਜਿਆਂ ਤੋਂ ਆਸ ਕਰਦਾ।
ਇੰਨਕਾਰ deny; refuse ਉਸਨੇ ਤਜਵੀਜ ਮੰਨਣ ਤੋਂ ~ ਕਰ ਦਿੱਤਾ।
ਇਮਤਿਹਾਨ examination ਦਸਵੀਂ ਦੇ ~ ਖਤਮ ਹੋ ਗਿਆ ਹੈ।
ਇਮਦਾਦ help ਔਖਆਈ ਵਿੱਚ ਥੋੜੀ ~ ਵੀ ਬਹੁਮੁਲੀ ਸੀ।
ਈਮਾਨ conscience; honesty ਉਹ ਆਪਣੇ ~ ਤੇ ਮਰ ਮਿਟੇ।
ਈਮਾਨਦਾਰ honest ਇਮਾਨਦਾਰਾਂ ਨੂੰ ਕਈ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਮਾਰਤ building ~ ਨੂੰ ਸਫੈਦੀ ਕੀਤੀ ਜਾ ਰਹੀ ਸੀ।
ਇੰਮਲੀ tamarind ~ ਖੱਟੀ ਹੁੰਦੀ ਹੈ।
ਇਰਾਦਾ intention ~ ਪੱਕਾ ਹੋਵੇ ਤਾਂ ਸਫਲਤਾ ਮਿਲ ਹੀ ਜਾਂਦੀ ਹੈ।
ਇੱਲ vulture; eagle ਭਾਰਤ ਵਿੱਚੋਂ ~ ਖਤਮ ਹੁੰਦੀ ਜਾ ਰਹੀ ਹੈ।
ਇਲਾਕਾ area; part of an area ਪਹਾੜੀ ਇਲਾਕੇ ਵਿੱਚ ਬਹੁਤ ਠੰਡ ਸੀ।
ਇਲਾਚੀ cardamom ਹਰੀ ~ ਚਾਹ ਵਿੱਚ ਪਾਉਣ ਨਾਲ ਚਾਹ ਬਹੁਤ ਸਵਾਦ ਲਗਦੀ ਹੈ।
ਇਲਾਜ cure; ਕੈਂਸਰ ਵਰਗੀਆਂ ਬੀਮਾਰੀਆਂ ਦਾ ~ ਨਹੀਂ ਹੁੰਦਾ।
ਇਲਮ knowledge ਸ਼ਰਾਬੀ ਨੂੰ ਘਰ ਦੀਆਂ ਮੁਸ਼ਕਲਾਂ ਦਾ ਕੋਈ ~ ਨਹੀਂ ਹੈ।