Jump to content

Punjabi/Dictionary/ੳ

From Wikibooks, open books for an open world

ਉਸਤਤ praise ਚੰਗੇ ਕੰਮ ਕਰਨ ਵਾਲਿਆਂ ਦੀ ਸੱਭ ~ ਕਰਦੇ ਹਨ।
ਉਸਤਾਦ guide; teacher ~ ਦੀ ਹਮੇਸ਼ਾਂ ਇੱਜਤ ਕਰੋ।
ਉਸਤਰਾ an intrument of hairdresser to shave hair ਹਜਾਮ ਨੇ ਮੇਰੇ ਸਿਰ ਤੇ ~ ਫੇਰ ਦਿੱਤਾ।
ਉਸਾਰਨਾ construct ਹਰਿਮੰਦਰ ਸਾਹਿਬ ਗੁਰੂ ਅਰਜਨ ਦੇਵ ਨੇ ਸੰਗਤਾਂ ਦੀ ਮਦਦ ਨਾਲ ਉਸਾਰਿਆ।
ਉਹ he or that(also ਉਸ, used only with a postposition following it); they; those

ਉਹਨੂੰ/ਉਸਨੂੰ to him(pl ਉਹਨਾਂ ਨੂੰ); ਉਹਦਾ/ਉਸਦਾ his or her(pl ਉਹਨਾਂ ਦਾ); ਉਹਦੇ/ਉਸਦੇ (pl ਉਹਨਾਂ ਦੇ) his (many things belonging or attributed to him)

ਉਹਲਾ screen or hidden by ਕੰਧ ਦਾ ~ ਬਾਗ ਨੂੰ ਦਿਸਣ ਨਹੀਂ ਦਿੰਦਾ ਸੀ।
ਉੱਕਾ but nothing ਉਹ ~ ਹੀ ਮੂਰਖ ਹੈ। ~ ਪੁਕਾ = in all
ਉਕਰਿਆ engraved; written or drawn in raised style ਮੰਦਰ ਦੀਆਂ ਕੰਧਾਂ ਉਪਰ ~ ਚਿਤਰ ਸੁੰਦਰ ਹੈ।
ਉਖਲੀ small deepish pit to manually dehusk rice ~ ਵਿੱਚ ਸਿਰ ਤਾਂ ਮੋਹਲਿਆਂ ਦਾ ਕੀ ਡਰ। i.e. have no fear after you take a risk.
ਉਖੜਨਾ uproot ਰੁਖ ਜੜ੍ਹ ਤੋਂ ਉਖੜ ਗਿਆ ਸੀ।
ਉਗਣਾ grow or sprout ਛੋਲੇ ਉਗ ਕੇ ਜਮੀਨ ਵਿੱਚੋਂ ਬਾਹਰ ਆ ਗਏ ਸਨ।
ਉਂਗਲ finger ਸਾਰੀਆਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ
ਉਗਲਨਾ to throw out from stomach; speak out; let a secret out; ਕੋਤਵਾਲ ਦੀ ਕੁੱਟ ਤੋਂ ਡਰਦੇ ਉਸਨੇ ਸੱਭ ਕੁਝ ਉਗਲ ਦਿੱਤਾ।

ਜਹਿਰ ~ or ਅੱਗ ~ give a fiery speech full of hatred; ਨੇਤਾ ਨੇ ਇੱਕ ਖਾਸ ਭਾਈਚਾਰੇ ਖਿਲਾਫ ਬਹੁਤ ~ ਉਗਲਿਆ।

ਉਘਾ famous ਨਾਨਕ ਸਿੰਘ ਪੰਜਾਬੀ ਦਾ ਇੱਕ ~ ਨਾਵਲਕਾਰ ਸੀ।
ਉਚਾ high ~ ਰੁਖ ਬਹੁਤੀ ਛਾਂ ਨਹੀਂ ਦਿੰਦਾ।
ਉਚੇਚਾ special ਮੈਂ ਤੁਹਾਨੂੰ ~ ਸੱਦਾ ਦਿੰਦਾ ਹਾਂ। also ਵਿਸ਼ੇਸ਼
ਉੱਚਤ appropriate ਬੱਚਿਆਂ ਨੂੰ ਮਾਰਨਾ ~ ਨਹੀਂ।
ਉਛਲਨਾ jump; leap ਝਰਨੇ ਵਿੱਚੋਂ ਪਾਣੀ ਉਛਲ ਉਛਲ ਬਾਹਰ ਆਇਆ।
ਉਂਜ otherwise ਮੈਂ ਵਿਹਲਾ ਨਹੀ ਹੋਵਾਂਗਾ ~ ਕੋਈ ਖਾਸ ਰੁਝੇਵਾਂ ਵੀ ਨਹੀਂ ਹੈ। also ਵੈਸੇ
ਉਜਾਗਰ illuminate or throw light on ਭਾਈ ਨੇ ਗੁਰਬਾਣੀ ਦੇ ਕਈ ਪਹਿਲੂ ਉਜਾਗਰ ਕੀਤੇ।
ਉਜਰ objection ਮੈਨੂੰ ਤੁਹਾਡੇ ਇੱਥੇ ਆਉਣ ਤੇ ਕੋਈ ~ ਨਹੀਂ ਹੈ।
ਉਜਵਲ bright ਮਿਹਨਤੀ ਵਿਦਿਆਰਥੀਆਂ ਦਾ ਭਵਿੱਖ ~ ਹੋਵੇਗਾ। also ਉਜਲ and ਉਜਲਾ
ਉਜੜਨਾ get uprooted ਹੜ੍ਹਾਂ ਕਾਰਨ ਕਈ ਲੋਕ ਉਜੜ ਕੇ ਬਰਬਾਦ ਹੋ ਗਏ।
ਓਟ protection; help ਸੱਭਨੂੰ ਰੱਬ ਦੀ ~ ਮਿਲਦੀ ਹੈ।
ਉਠ rise; wake up ਸਵੇਰ ਹੋ ਗਈ ~ ਜਾਉ।
ਊਠ camel ~ ਕਾਫੀ ਉੱਚਾ ਹੈ।
ਉਡਣਾ fly ਅਕਾਸ਼ ਵਿੱਚ ਪਤੰਗਾਂ ਉਡ ਰਹੀਆਂ ਸਨ।
ਊਣਾ not full ਦੁਧ ਵਾਲਾ ਗਿਲਾਸ ਕਾਫੀ ~ ਸੀ। ਉਤੇ on; above; upon; on top; before ਮੇਜ ~ ਕਪੜਾ ਹੈ। see also ਉਪਰ
ਉਤਸੁਕ eager ਕੁੜੀ ਆਪਣੇ ਨਵੇਂ ਘਰ ਜਾਣ ਲਈ ~ ਸੀ। also ਉਤਾਵਲਾ
ਉਤਮ superb; excellent ਰੋਗੀਆਂ ਦੀ ਸੇਵਾ ਕਰਨਾ ਇੱਕ ~ ਖਿਆਲ ਸੀ।
ਉਤਰ 1. answer; ਸੱਭ ਵਿਦਿਆਰਥੀਆਂ ਦਾ ~ ਠੀਕ ਹੈ। 2. north ਭਾਰਤ ਦੇ ~ ਵਿੱਚ ਨੇਪਾਲ ਅਤੇ ਚੀਨ ਹਨ। 3. climb down ਬਾਂਦਰ ਰੁੱਖ ਤੋਂ ਹੇਠਾਂ ~ ਆਇਆ।
ਉਤਾਵਲਾ eager ਕੁੜੀ ਆਪਣੇ ਨਵੇਂ ਘਰ ਜਾਣ ਲਈ ~ ਸੀ। also ਉਤਸੁਕ
ਉਥੇ there ~ ਸਭ ਮੌਜੂਦ ਸਨ।
ਉਥਾਨ promotion; rise ਸਿੱਖ ਰਾਜ ਦਾ ~ ਅਤੇ ਪੱਤਨ ਦੋਨੋ ਤੇਜੀ ਨਾਲ ਹੋਏ।
ਉਦਾਸ sad ਮੈਂ ਉਸਨੂੰ ਕਦੇ ~ ਨਹੀਂ ਦੇਖਿਆ।
ਉਦਮ initiative ਪਿੰਡ ਵਾਲਿਆਂ ਆਪ ~ ਕਰਕੇ ਸਕੂਲ ਬਣਾਇਆ ਹੈ।
ਉਦਾਰ liberal ਭਾਰਤ ਦੀ ਆਜਾਦੀ ਵਿੱਚ ~ਧੜੇ ਦਾ ਮਹੱਤਵ-ਪੂਰਣ ਯੋਗਦਾਨ ਰਿਹਾ।
ਓਦਰਨਾ to feel home sick ਬੱਚਾ ਕਾਫੀ ਦੇਰ ਘਰ ਤੋਂ ਬਾਹਰ ਰਹਿਣ ਕਾਰਨ ਕਾਫੀ ~ ਹੋ ਗਿਆ ਸੀ।
ਉਧਰ that side; that way ਉਥੇ ਸੱਪ ਹੈ ~ ਨਾ ਜਾਵੋ। also ਓਧਰ
ਉਧਾਰ loan ਕੋਸ਼ਿਸ਼ ਕਰੋ ~ ਨਾ ਲੈਣਾ ਪਵੇ।
ਉਧੇੜਨਾ unknit or comming off of seam ਕਪੜੇ ਦੀ ਸੀਊਣ ਉਧੇੜ ਦਿਉ ਜੀ।
ਉਨ wool; ਤੁਹਾਡੇ ਕੱਪੜੇ ~ ਦੇ ਬਣੇ ਹਨ, ਗਰਮ ਹੋਣਗੇ। adj ਊਨੀ woolen
ਉਨੀ nineteen ~ ਜਮਾਂ ਇੱਕ ਵੀਹ ਹੁੰਦੇ ਹਨ।
ਉਪਾਅ cure ~ ਨਾਲੋਂ ਪ੍ਰਹੇਜ ਚੰਗਾ ਹੁੰਦਾ ਹੈ।
ਉਪਾਸਨਾ pray to god ਭਗਤ ਸ਼ਿਵ ਦੀ ~ ਕਰਦਾ ਹੈ।
ਉਪਹਾਰ gift ਬੱਚੇ ਨੂੰ ਜਨਮ ਦਿਨ ਤੇ ਬਹੁਤ ~ ਮਿਲੇ।
ਉਪਕਾਰ selfless deed ~ ਕਰਨ ਵਾਲੇ ਹਮੇਸ਼ਾਂ ਖੁਸ਼ ਰਹਿੰਦੇ ਹਨ।
ਉਪਜ yield ਕਿਸਾਨ ਆਪਣੀ ~ ਮੰਡੀ ਵਿੱਚ ਵੇਚ ਆਇਆ ਹੈ। adj ਉਪਜਾਊ fertile
ਉਪਾਧੀ title ਗਾਂਧੀ ਨੂੰ ਲੋਕਾਂ ਨੇ ਮਹਾਤਮਾ ਦੀ ~ ਦਿੱਤੀ।
ਉਪਰ up; above; top ਕੋਠੇ ~ ਚੁਬਾਰਾ ਹੈ = there is another room on the ground floor room.
ਓਪਰਾ stranger ਓਪਰੇ ਬੰਦੇ ਕੋਲੋ ਕੁਝ ਨਾ ਲਵੋ।
ਉਪਰੰਤ after ਖਾਣਾ ਖਾਣ ~ ਸੱਭ ਨੇ ਅਰਾਮ ਕੀਤਾ। also ਮਗਰੋਂ, ਬਾਅਦ or ਪਿੱਛੋਂ
ਉਪਰਾਲਾ effort ਪਿੰਡ ਵਲੋਂ ਸਕੂਲ ਚਲਾਉਣਾ ਇੱਕ ਚੰਗਾ ~ ਹੈ।
ਉਬਾਸੀ yawn ਥੱਕੇ ਹੋਏ ਮਜਦੂਰ ਨੇ ~ ਲਈ।
ਉਬਾਲ boil ਦੁੱਧ ਹਮੇਸਾਂ ~ ਕਿ ਪੀਉ।
ਉਭਰ to come up ਕੰਪਨੀ ਆਪਣੇ ਘਾਟੇ ਤੋਂ ~ ਨਹੀ ਸਕੀ।
ਉਮੀਦ hope ਦੁਨੀਆਂ ~ ਦੇ ਸਿਰ ਜਿਊਂਦੀ ਹੈ।
ਉਮੀਦਵਾਰ candidate ਦਲ ਦੇ ਸਾਰੇ ~ ਚੋਂਣ ਹਾਰ ਗਏ।
ਉਮਰ age ਬੱਚੇ ਦੀ ~ ਛੇ ਸਾਲ ਹੈ।
ਉਰਲਾ on the near side ਤੁਹਾਨੂੰ ਦਰਿਆ ਦੇ ਉਰਲੇ ਕਿਨਾਰੇ ਕਿਸ਼ਤੀ ਮਿਲ ਜਾਵੇਗੀ।
ਉਲੂ owl ~ ਰਾਤ ਨੂੰ ਸ਼ਿਕਾਰ ਕਰਦਾ ਹੈ।
ਉਲੰਘਣਾ break a rule ਨਿਯਮਾਂ ਦੀ ~ ਨਾ ਕਰੋ।
ਉਲਝਣ a knot; a difficult situation ਤੁਸੀਂ ਬਹੁਤ ਵੱਡੀ ~ ਵਿੱਚ ਹੋ।
ਉਲਝਣਾਂ get entangled; ਬਦਮਾਸ਼ਾਂ ਨਾਲ ਕਦੇ ਨਾ ਉਲਝੋ।
ਉਲਟਾ reverse; inverse; upside down ਪਾਣੀ ਦੇ ਭਰੇ ਗਿਲਾਸ ਨੂੰ ~ ਕਰਨ ਨਾਲ ਪਾਣੀ ਡੁੱਲ੍ਹ ਜਾਵੇਗਾ।
ਉਲਟੀ vomit ~ ਕਰਨ ਨਾਲ ਉਸਦਾ ਪੇਟ ਸਾਫ ਹੋ ਗਿਆ।
ਉਲਾਂਭਾ complaint ਗੁਆਂਢਣ ਨੇ ਬੱਚੇ ਦੀ ਸੈਤਾਨੀ ਬਾਰੇ ਉਸਦੀ ਮਾਂ ਨੂੰ ~ ਦਿੱਤਾ।
ਉਲਰਨਾ lean ਕੁਤਬ ਮਿਨਾਰ ਇੱਕ ਪਾਸੇ ~ ਗਿਆ ਹੈ।
ਓੜਕ in the end ~ ਸਚਾਈ ਦੀ ਜਿੱਤ ਹੋਈ।