Punjabi/Dictionary/ਚ
ਚਾਕਾ
ਚ
[edit | edit source]ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ
ਚਾ being excited about something ਮੇਲੇ ਜਾਣ ਦਾ ਚਾ।
ਚਾਹ 1. tea ਸਰਦੀ ਵਿੱਚ ਚਾਹ ਬਹੁਤ ਚੰਗੀ ਲਗਦੀ ਹੈ। 2. desire ਹਰ ਇਕ ਨੂੰ ਸੋਹਣਾ ਦਿਖਣ ਦੀ ਚਾਹ ਹੁੰਦੀ ਹੈ।
ਚੂਹਾ rat ਬਿੱਲੀ ਨੇ ਚੂਹਾ ਖਾ ਲਿਆ।
ਚਹਿਕਣਾ chirping ਚਿੜੀਆਂ ਨੇ ਚਹਿਕਣਾ ਸ਼ੁਰੂ ਕਰ ਦਿਤਾ ਸੀ।
ਚੂਸਣਾ suck ਗਿਦੜ ਅਤੇ ਊਠ ਨੇ ਗੰਨੇ ਚੂਸਣੇ ਸ਼ੁਰੂ ਕਰ ਦਿਤੇ।
ਚਾਸਣੀ sugar syrup ਜਲੇਬੀਆਂ ਚਾਸਣੀ ਵਿੱਚ ਪਾ ਦਿਤੀਆਂ ਗਈਆਂ।
ਚੇਸਟਾ to desire for some thing ਉਸਦੀ ਚਾਹ ਦੀ ਚੇਸਟਾ ਹੀ ਘਾਤਕ ਸਿਧ ਹੋਈ।
ਚਾਕ servant ਰਾਂਝਾ ਹੀਰ ਦੇ ਘਰ ਚਾਕ ਰਹਿ ਪਿਆ।
ਚਾਕੂ knife ਚਾਕੂ ਬਪੁਤ ਤਿੱਖਾ ਸੀ।
ਚੌਂਕ cross road ਚੌਂਕ ਵਿਚੋਂ ਇੱਕ ਰਸਤਾ ਸਹਿਰ ਅਤੇ ਦੂਜਾ ਪਿੰਡ ਨੂੰ ਜਾਂਦਾ ਹੈ।
ਚੌਂਕਾ kitchen with sitting place ਸਾਰੇ ਪਰਿਵਾਰ ਨੇ ਚੌਂਕੇ ਵਿੱਚ ਬੈਠ ਖਾਣਾ ਖਾਧਾ।
ਚੌਕ ਜਾਣਾ be surprized ਨਤੀਜਾ ਸੁਣਕੇ ਸਾਰੇ ਚੌਕ ਗਏ।
ਚੀਕਣਾ cry ਬੱਚਾ ਉਚੀ ਉਚੀ ਚੀਕਿਆ।
ਚਾਕਰ servant see ਚਾਕ
ਚੁਕਣਾ pick up ਨਿਊਟਨ ਨੇ ਸੇਬ ਚੁਕਿਆ। also ਉਠਾਉਣਾ
ਚੋਖਾ good quantity; more than sufficient ਪੰਜਾਬ ਵਿੱਚ ਚੋਖੀ ਵਰਖਾ ਹੋ ਜਾਂਦੀ ਹੈ।
ਚੱਖਣਾ to taste ਆਦਮ ਨੇ ਮਾਈ ਹਵਾ ਦੇ ਕਹਿਣ ਤੇ ਸੇਬ ਦਾ ਸਵਾਦ ਚੱਖਿਆ।
ਚੰਗਾ 1. good 2. in large quantity
ਚੋਗਾ 1. a bird's feed ਚਿੜੀ ਚੋਗਾ ਚੁਗ ਕੇ ਉਡ ਗਈ। 2. a long apron ਸੰਤ ਦਾ ਚੋਗਾ ਬਹੁਤ ਲੰਬਾ ਸੀ।
ਚੰਗਿਆੜਾ spark ਬਿਜਲੀ ਦੀ ਤਾਰ ਵਿੱਚੋਂ ਚੰਗਿਆੜੇ ਨਿਕਲੇ।
ਚੁਗਣਾ picking (like cotton picking) ਚਿੜੀ ਚੋਗਾ ਚੁਗ ਕੇ ਉਡ ਗਈ।
ਚੁਗਲੀ back biting ਚੁਗਲੀ ਕਰਨਾ ਚੰਗੀ ਗਲ ਨਹੀਂ।
ਚੁੰਘਣਾ milk sucking by a baby ਬੱਚਾ ਮਾਂ ਦਾ ਦੁਧ ਚੁੰਘ ਰਿਹਾ ਸੀ।
ਚੂੰ-ਚੂੰ ਕਰਨਾ to be fussy ਮਾਲਕ ਨੇ ਕਾਮੇ ਨੂੰ ਚੂੰ-ਚੂੰ ਨਾ ਕਰਨ ਲਈ ਕਿਹਾ।
ਚਾਚਾ uncle ਬੱਚੇ ਉਸਦੇ ਚਾਚੇ ਕੋਲ ਸੀ।
ਚੀਚੀ little fingure ਸੱਭ ਤੋਂ ਛੋਟੀ ਉਂਗਲੀ ਨੂੰ ਚੀਚੀ ਕਿਹਾ ਜਾਂਦਾ ਹੈ।
ਚੂਚਾ chick ਚੂਚੇ ਬਹੁਤ ਸੁੰਦਰ ਦਿਖਾਈ ਦਿੰਦੇ ਸਨ।
ਚੱਜ be able to do things nicely ਕੰਮ ਚੱਜ ਨਾਲ ਕਰਨਾ।
ਚੀਜ thing ਹਰ ਚੀਜ ਆਪਣੇ ਆਪਣੇ ਥਾਂ ਰੱਖੋ।
ਚੱਟਣਾ lick ਕੁਤਾ ਆਪਣੇ ਜਖਮ ਚਟ ਰਿਹਾ ਸਾ।
ਚੱਟੀ loss (in initial period of business) ਪਹਿਲੇ ਸਾਲ ਕੋਈ ਲਾਭ ਨਹੀਂ ਹੋਇਆ ਸਗੋਂ ਚੱਟੀ ਭਰਨੀ ਪਈ।
ਚਾਟੀ a large pot used to churn milk to extract butter ਸੁਆਣੀ ਚਾਟੀ ਵਿੱਚ ਦੁਧ ਰਿੜਕ ਰਹੀ ਸੀ।
ਚਿੱਟਾ white ਹੰਸ ਦਾ ਰੰਗ ਚਿੱਟਾ ਦੁਧ ਵਰਗਾ ਸੀ।
ਚੋਟ hurt ਖਿਡਾਰੀ ਨੂੰ ਚੋਟ ਲਗ ਗਈ ਸੀ।
ਚੱਟਾਨ rock ਗੋਲੀ ਗੋਲ ਵਿੱਚ ਚੱਟਾਨ ਦੀ ਤਰਾਂ ਖੜਾ ਸੀ।
ਚੱਟਨੀ chutney ਪਕੌੜੇ ਚੱਟਨੀ ਨਾਲ ਬਹੁਤ ਸਵਾਦ ਲੱਗੇ।
ਚੱਠ first use of e.g. a house ਕੀ ਤੁਸੀਂ ਆਪਣੇ ਘਰ ਦੀ ਚੱਠ ਕਰ ਲਈ ਹੈ। i.e. have you entered your house?
ਚਣਾ gram; chick pea ਭੁਜੇ ਹੋਏ ਚਣੇ ਫੌਜੀਆਂ ਦੇ ਬਹੁਤ ਕੰਮ ਆਏ।
ਚੋਣ election ਬਰਾਕ ਓਬਾਮਾ ਚੋਣ ਜਿੱਤ ਕੇ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ।
ਚੁਣਨਾ to elect ਅਮਰੀਕਾ ਨੇ ਬਰਾਕ ਓਬਾਮਾ ਨੂੰ ਰਾਸ਼ਟਰਪਤੀ ਚੁਣਿਆ।
ਚੇਤ first month of vernacular year ਚੇਤ ਭਾਰਤੀ ਸਾਲ ਦਾ ਪਹਿਲਾ ਮਹੀਨਾ ਹੈ।
ਚਾਤਰ clever ਚਾਤਰ ਬਾਂਦਰ ਨੇ ਭੋਲੀਆਂ ਬਿਲੀਆਂ ਨੂੰ ਠੱਗ ਲਿਆ।
ਚੇਤੰਨ alert ਚੇਤੰਨ ਸਿਪਾਹੀ ਨੇ ਚੋਰ ਨੂੰ ਫੜ ਲਿਆ।
ਚੇਤਨਾ conscious ਸੁੰਦਰਤਾ ਸਾਡੀ ਸਮਾਜਿਕ ਚੇਤਨਾ ਦਾ ਅੰਗ ਹੈ।
ਚਿਥਣਾ chew ਸੱਪ ਬਿਨਾ ਚਿੱਥੇ ਚੂਹਾ ਨਿਗਲ ਗਿਆ।
ਚੰਦ ~ = ਚੰਨ
ਚੰਦਰਾ a person unlucky to ਚੰਦਰੇ ਨੂੰ ਲੋਕਾਂ ਦੀ ਨਜਰ ਲਗ ਗਈ।
ਚੰਨ moon ਅਕਾਸ਼ ਵਿੱਚ ਚੰਨ ਬਹੁਤ ਸੁੰਦਰ ਲਗ ਰਿਹਾ ਸੀ।
ਚੂੰਨਾ lime ਇਮਾਰਤ ਚੂੰਨੇ ਅਤੇ ਇੱਟਾਂ ਦੀ ਬਣੀ ਸੀ।
ਚੱਪਾ width equal to four fingure placed together ਪੁਲੀਸ ਨੇ ਅਤੰਕੀ ਦੀ ਖੋਜ ਵਿੱਚ ਪਿੰਡ ਦਾ ਚੱਪਾ ਚੱਪਾ ਛਾਂਣ ਦਿੱਤਾ।
ਚੱਪੂ oar ਮਲਾਹ ਨੇ ਚੱਪੂ ਨਾਲ ਬੇੜੀ ਅੱਗੇ ਤੋਰੀ।
ਚੁਪ silent ਅਧਿਆਪਕ ਨੇ ਵਿਦਿਆਰਥੀਆਂ ਨੂੰ ਚੁਪ ਰਹਿਣ ਲਈ ਕਿਹਾ।
ਚੁਪਕੀ silence ਚੋਰ ਨੇ ਚੁਪਕੀ ਤੋੜ ਕੇ ਸੱਭ ਕੁਝ ਦੱਸ ਦਿਤਾ।
ਚੱਪਣੀ pot's cover ਘੜੇ ਨੂੰ ਚੱਪਣੀ ਨਾਲ ਢੱਕ ਦਿਉ।
ਚਿਪਕਾਣਾ to paste ਇਥੇ ਇਸਤਿਹਾਰ ਨਾ ਚਿਪਕਾਉ।
ਚੂਪਣਾ suck ਗਿਦੜ ਅਤੇ ਊਠ ਨੇ ਗੰਨੇ ਚੂਪਣੇ ਸ਼ੁਰੂ ਕਰ ਦਿਤੇ। also ਚੂਸਣਾ
ਚਪੇੜ slap ਸ਼ਰਾਬੀ ਨੇ ਦੂਜੇ ਦੇ ਚਪੇੜ ਮਾਰ ਦਿਤੀ।
ਚੁੰਬਕ magnet ਚੁੰਬਕ ਘੁਮਾ ਕੇ ਲੋਹੇ ਦੇ ਸਾਰੇ ਕੰਕੜ ਅਲੱਗ ਕਰ ਲਹੋ।
ਚੱਬਣਾ chew ਕੁਤਾ ਹੱਡੀ ਚੱਬ ਰਿਹਾ ਸੀ।
ਚੁੰਭੀ dive ਉਸਨੇ ਚੁੰਭੀ ਮਾਰਕੇ ਬੱਚੇ ਨੂੰ ਬਾਹਰ ਕੱਢ ਲਿਆ।
ਚੰਮ leather; skin ਮੇਰੀ ਪੇਟੀ ਚਮੜੇ ਦੀ ਹੈ।
ਚੰਮਿਆਰ leather artisan; cobbler ਚੰਮਿਆਰ ਆਪਣੇ ਕੰਮ ਵਿੱਚ ਮਸਤ ਸੀ।
ਚੁੰਮਣਾ kiss ਮਾਂ ਨੇ ਬੱਚੇ ਚੁਮਿਆ।
ਚੰਮੜਾ same as ਚੰਮ
ਚਾਰ four ਚਾਰੇ ਪਾਸੇ ਖੁਸ਼ੀ ਦੀ ਲਹਿਰ ਸੀ।
ਚਾਰਾ 1. fodder ਹਰਾ ਚਾਰਾ ਪਛੂਆਂ ਲਈ ਬਹੁਤ ਅੱਛਾ ਹੈ। 2. solution or cure ਹਰ ਚਾਰਾ ਫੇਲ ਹੁੰਦੇ ਦੇਖ ਅਤੰਕੀਆਂ ਨੇ ਹਥਿਆਰ ਸੁਟ ਦਿਤੇ।
ਚਰਨਾ graze ਪਛੂ ਖੇਤਾਂ ਵਿੱਚ ਚਰ ਰਹੇ ਹਨ।
ਚਿਰ time interval ਕਾਫੀ ਚਿਰ ਬਾਅਦ ਭਾਰਤ ਤਰੱਕੀ ਦੇ ਰਾਹ ਤੇ ਹੈ।
ਚੀਰਨਾ to tear aprt ਪ੍ਰਯੋਗਸ਼ਾਲਾ ਵਿੱਚ ਕਾਫੀ ਚੀਰ ਫਾੜ ਕਰਨੀ ਪੈਂਦੀ ਹੈ।
ਚੂਰਾ composed of some thing torn or broken into pieces or dust ਚੂਰੇ ਵਾਲਾ ਚਾਵਲ ਸਸਤਾ ਹੁੰਦਾ ਹੈ।
ਚੂਰੀ morsels of Indian bread laced with butter or ghee and sugar ਹੀਰ ਹਰ ਰੋਜ ਰਾਂਝੇ ਲਈ ਚੂਰੀ ਲੈ ਕੇ ਜਾਂਦੀ ਸੀ।
ਚਾਲ gait ਹਾਥੀ ਆਪਣੀ ਮਸਤ ਚਾਲ ਚਲ ਰਿਹਾ ਸੀ।
ਚਾਲੂ 1. some thing in operational state ਭੱਠਾ ਚਾਲੂ ਹੋ ਗਿਆ ਹੈ। i.e. kiln has started operations. 2. clever or cunning ਨੌਕਰ ਬਹੁਤ ਚਾਲੂ ਬੰਦਾ ਹੈ।
ਚੀਲ pine tree ਚੀਲ ਦਾ ਰੁਖ ਬਹੁਤ ਉਚਾ ਹੈ।
ਚੇਲਾ follower; disciple ਗੁਰੂ ਨੇ ਚੇਲੇ ਨੂੰ ਚੰਗੀ ਸਿਖਿਆ ਦਿਤੀ।
ਚੁਲ੍ਹਾ hearth ਹਰ ਰਵਾਇਤੀ ਪੰਜਾਬੀ ਘਰ ਦੇ ਚੌਂਕੇ ਵਿੱਚ ਚੁਲ੍ਹਾ ਵੀ ਸਥਾਪਤ ਕੀਤਾ ਹੁੰਦਾ ਹੈ।
ਚਾਲਕ driver ਚਾਲਕ ਨੇ ਗੱਡੀ ਖੜੀ ਕਰ ਦਿਤੀ।
ਚਵਾਨੀ a 25 paisa coin ਚਵਾਨੀ ਦਾ ਅਜ ਕਲ ਕੁਝ ਨਹੀਂ ਆਉਦਾ।
ਚਾਵਲ rice ਚੀਨ ਵਿੱਚ ਚਾਵਲ ਬਹੁਤ ਪੈਦਾ ਹੁੰਦਾ ਹੈ।
ਚਿੜੀ sparrow ਚਿੜੀ ਉਡ ਗਈ।
ਚਿੜਨਾ to get irritated ਭਿਖਾਰੀ ਤੋਂ ਉਹ ਬੁਰੀ ਤਰਾਂ ਚਿੜ ਗਿਆ।