Punjabi/Dictionary/ਟ
ਟ
[edit | edit source]ੳ ਅ ੲ ਸ ਹ ਕ ਖ ਗ ਘ ਙ ਚ ਛ ਜ ਝ ਞ ਟ ਠ ਡ ਢ ਣ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ ੜ
ਟੋਇਆ pond ਸੜਕ ਵਿੱਚ ਜਗ੍ਹਾ ਜਗ੍ਹਾ ਤੇ ਟੋਏ ਪਏ ਸਨ।
ਟੀਸੀ summit ਐਵਰੈਸਟ ਦੀ ~ ਤੇ ਕੁਝ ਗਿਣੇ ਲੋਕ ਹੀ ਪਹੁੰਚ ਪਾਏ ਹਨ।
ਟਹਿਕਣਾ be in a cheerful mood ਸਵੇਰੇ ਦੀ ਧੁਪ ਵਿੱਚ ਚਿੜੀਆਂ ਖੂਭ ਟਹਿਕ ਰਹੀਆਂ ਸਨ।
ਟਾਹਣੀ branch ਪੰਛੀ ~ ਉਪਰ ਬੈਠੇ ਸਨ।
ਟੌਹਰ being smartly dressed ਸੱਭ ਨੇ ਪੂਰਾ ~ ਕੱਢਿਆ ਹੋਇਆ ਸੀ।
ਟਾਹਲੀ sheesam ~ ਦੀਆਂ ਟਾਹਣੀਆਂ ਬੜੀਆਂ ਲਚਕਦਾਰ ਹੁੰਦੀਆਂ ਹਨ।
ਟਹਿਲਣਾ walk around ਮੈਂ ਉਸ ਵਕਤ ਆਪਣੇ ਵਿਹੜੇ ਵਿੱਚ ਟਹਿਲ ਰਿਹਾ ਸੀ।
ਟੱਕ cut or a bite ਬੱਚੇ ਨੇ ਸੇਬ ਤੋਂ ਇੱਕ ~ ਮਾਰਿਆ।
ਟਕਾ Bangla currency ਟਕੇ ਦਾ ਅੱਜ ਕਲ ਕੁੱਝ ਨਹੀਂ ਆਉਦਾ।
ਟੁੱਕੜਾ piece ਬੱਚਾ ਰੋਟੀ ਦੇ ਟੁਕੜੇ ਕਰ ਕੇ ਖਾ ਰਿਹਾ ਸੀ।
ਟੁਕ bite ਦੋ ~ ਰੋਟੀ ਲਈ ਉਹਨੂੰ ਖੂਭ ਮਿਹਨਤ ਕਰਨੀ ਪੈਂਦੀ ਸੀ।
ਟੀਕਾ injection ਡਾਕਟਰ ਨੇ ਰੋਗੀ ਨੂੰ ~ ਲਗਾਇਆ।
ਟੋਕਾ a sharp edged tool to cut things with ਬਦਮਾਸ਼ਾਂ ਨੇ ਕਿਸਾਨ ਦਾ ਸਿਰ ਟੋਕੇ ਨਾਲ ਵੱਢ ਦਿਤਾ।
ਟੇਕਣਾ touch ground with forehead(to show respect) or knees(to surrender) ਪੰਜਾਬ ਵਿੱਚ ਛੋਟੇ ਵੱਡਿਆ ਨੂੰ ਮੱਥਾ ਟੇਕਦੇ ਹਨ।
ਟੋਕਣਾ interupt ਜੱਜ ਨੇ ਗਵਾਹ ਨੂੰ ਟੋਕਿਆ ਅਤੇ ਸਿੱਧਾ ਮੁੱਦੇ ਤੇ ਆਉਣ ਲਈ ਕਿਹਾ।
ਟਿਕਣਾ stabilize ਫੌਜਾਂ ਆਪਣੀ ਆਪਣੀ ਜਗਾ ਤੇ ਟਿਕ ਗਈਆਂ ਸਨ।
ਟਿਕਾਣਾ a place to stay or to come back to ਪਿੰਡਦੇ ਵਸਨੀਕਾਂ ਨੂੰ ਠੱਗ ਦੇ ਟਿਕਾਣੇ ਦਾ ਪਤਾ ਲਗ ਗਿਆ ਸੀ।
ਟਿਚ of no consequence ਉਹ ਆਪਣੇ ਵਿਰੋਧੀਆਂ ਨੂੰ ~ ਜਾਣਦਾ ਸੀ।
ਟਿਚਰ joke directed at someone ਦੋਸਤ ਇੱਕ ਦੂਜੇ ਨੂੰ ਟਿਚਰਾਂ ਕਰ ਰਹੇ ਸਨ।
ਟੋਟਾ piece see ਟੁੱਕੜਾ
ਟੋਟਕਾ couplet ਉਹ ਆਪਣੀ ਹਰ ਗਲ ਢੁਕਵੇਂ ਟੋਟਕੇ ਸੁਣਾ ਕੇ ਕਰਦਾ ਹੈ।
ਟੁਟਣਾ break ਭਾਰੀ ਬਾਰਸ਼ ਕਾਰਨ ਪੁਲ ਟੁਟ ਗਿਆ।
ਟੇਢਾ bent, crooked or not straight ਰਸਤਾ ਬਹੁਤ ਵਿੰਗਾ ~ ਹੈ।
ਟੈਣਾ small and therefore powerless ਟੈਣੇ ਜਿਹੇ ਮੁੰਡੇ ਨੇ ਵੱਡਾ ਕਾਰਨਾਮਾ ਕਰ ਦਿਖਾਇਆ ਸੀ।
ਟੁਣਕਾ a sudden jerk with thread ਪਤੰਗ ਨੂੰ ਟੁਣਕੇ ਮਾਰਕੇ ਉਚੀ ਚੜ੍ਹਾਇਆ ਗਇਆ।
ਟੋਪੀ cap or hat ਰਾਸ਼ਟਰਪਤੀ ਨੇ ਕਾਲੀ ~ ਪਹਿਨੀ ਹੈ।
ਟੱਪਣਾ vault or jump ਚੋਰ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ।
ਟਿਪਣੀ comment ਬਰੈਡਲੀ ਨੇ ਸ਼ੇਕਪੀਅਰ ਤੇ ਬਹੁਤ ਅੱਛੀ ~ ਕੀਤੀ ਹੈ।
ਟਿੱਬਾ sand dune ਪੰਜਾਬ ਦੇ ਕਿਸਾਨਾਂ ਨੇ ਸਾਰੇ ਟਿਬੇ ਸਾਫ ਕਰ ਦਿੱਤੇ ਹਨ।
ਟੂਮ a peice of jewellery ਔਰਤ ਨੇ ਕਈ ਟੂਮਾਂ ਪਾਈਆਂ ਸਨ।
ਟਮਾਟਰ tommato ~ ਤੋਂ ਬਿਨਾ ਸਬਜੀਆਂ ਚੰਗੀਆਂ ਨਹੀਂ ਬਣਦੀਆਂ।
ਟੀਰ see angualrly due to fault in eye direction ਲਾੜ੍ਹਾ ~ ਮਾਰਦਾ ਸੀ।
ਟੱਲੀ bell ~ ਵਜਦਿਆਂ ਹੀ ਸਾਰੇ ਵਿਦਿਆਰਥੀ ਦੌੜ ਪਏ।
ਟੁਲ ਲਾਉਣਾ make a wild guess also ਵਿਦਿਆਰਥੀ ਨੇ ਸਵਾਲ ਦਾ ਉਤਰ ਟੁਲ ਲਾਕੇ ਲਿਖ ਦਿਤਾ ਸੀ।
ਟਿਲ ਲਾਉਣਾ put all energy in ones effort ਅਸੀਂ ਸਾਰਾ ਟਿਲ ਲਾ ਕੇ ਵੀ ਸਫਲ ਨਾ ਹੋ ਸਕੇ।
ਟੋਲਾ group of persons ਲੋਹੜੀ ਵਾਲੇ ਦਿਨ ਲੜਕੇ ਲੜਕੀਆਂ ਟੋਲੇ ਬਣਾ ਕੇ ਲੋਹੜੀ ਲੈਣ ਲਈ ਘਰ ਘਰ ਜਾਂਦੇ ਹਨ।